James Derulo's

Portfolio


ਜੇ ਉਡਣਾ ਈ
ਤਾਂ ਭਾਵੇਂ ਅਰਸ਼ ਤੀਕ ਉਡ
ਪਰ ਜਰਾ ਸੰਭਲੀਂ
ਤੇਰੀ ਚੁੰਨੀ ਨਾ ਜਾਏ ਡਿਗ !

ਜੇ ਵਹਿਣਾ ਈ
ਤਾਂ ਨਦੀ ਵਾਂਗ ਵਹਿ
ਕੰਢਿਆਂ ਦੇ ਵਿਚ ਵਿਚ ਰਹਿ !

ਜੇ ਨੱਚਣਾ ਈ ਤਾਂ
ਭਾਂਵੇਂ ਉਚਕ ਉਚਕ ਨੱਚ
ਪੈਰ ਧਰੀਂ ਜਰਾ ਬਚ ਬਚ !

ਜੇ ਤੂੰ ਗਾਉਣਾ ਈ ਤਾਂ
ਢੋਲੇ ਮਾਹੀਏ ਟੱਪੇ ਗਾ
ਸ਼ਬਦਾਂ ਨੂੰ ਨੰਗੇਜ਼ ਤੋਂ ਬਚਾ !

ਨੀ ਕੁੜੀਏ
ਗੁਆਚੀ ਵਸਤ ਮੁੜ ਨਾ ਥਿਆਉਂਦੀ
ਕਿਤੇ ਆਪਣੀ ਪਤ ਨਾ ਲਈਂ ਗੁਆ !

ਉਦੇਸ਼ਹੀਨ ਮਨ -ਮੌਜੀ ਮੈਂ
ਉਡਿਯਾ ਫਿਰਾਂ ਇਥੇ ਕਦੇ ਓਥੇ
ਸਾਫ਼ ਪਾਣੀਆਂ ਦਾ ਸਵਾਦ ਚਖਦਾ
................

"ਇਸ ਭੈੜੇ ਜੱਗ 'ਤੇ
ਹੋਰ ਰਹਿ ਕੇ ਕੀ ਕਰਨਾ "
ਕਹ ਕੇ ਵਹਿ ਗਿਆ ਤਰੇਲ ਤੁਪਕਾ
................

ਕਤੂਰਾ ਕੀ ਜਾਣੇ
ਹੈ ਪਤਝੜ ਆ ਗਈ
ਓਹ ਬੁਧ ਹੀ ਹੈ
................




 
ਦੇਖਾਂ ਮੈਂ ਸਾਗਰ ਵੱਲ
ਦੇਖਾਂ ਸਾਗਰ ਵੱਲ
ਮਾਏ!ਨੀ ਤੇਰੀ ਯਾਦ ਆਵੇ
...............

ਬੇਹਦ ਇਕਲਾ ਮੈਂ
ਕਿਸੇ ਨੂ ਦੇਖਣ ਦੀ ਤਾਂਘ ਚ
ਆਪਣੇ ਹੀ ਪਰਛਾਵੇ ਨੂੰ ਹਿਲਾਂਦਾ ਹਾਂ